News around you

ਪੰਜਾਬ ਕੇਸਰੀ ਦੇ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਦੇਹਾਂਤ

ਏਅਰ ਫ਼ੋਰਸ ਅਧਿਕਾਰੀਆਂ ਨੇ ਸਨਮਾਨ ਵਜੋਂ ਹਵਾਈ ਸੈਨਾ ਦਾ ਝੰਡਾ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਪਾਇਆ

ਹਵਾਈ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਸਵ. ਚੌਧਰੀ ਨੇ ਪਾਕਿਸਤਾਨ ਵਿਰੁੱਧ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ

ਐੱਸ.ਏ.ਐੱਸ. ਨਗਰ: ਪੰਜਾਬ ਕੇਸਰੀ ਅਖ਼ਬਾਰ ਦੇ ਚੰਡੀਗੜ੍ਹ ਤੋਂ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਅੱਜ ਮੋਹਾਲੀ ਦੇ ਬਲੌਂਗੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਵਰਗੀ ਖੇਮ ਰਾਜ ਚੌਧਰੀ ਆਪਣੇ ਪਿੱਛੇ ਆਪਣੀ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਜ਼ਿਕਰਯੋਗ ਹੈ ਕਿ ਖੇਮ ਰਾਜ ਚੌਧਰੀ (81 ਸਾਲ) ਦਾ ਬੀਤੇ ਦਿਨੀਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ ਹਵਾਈ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ।
ਅੱਜ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਮੌਕੇ ਹਵਾਈ ਸੈਨਾ ਦੀ ਇੱਕ ਟੁਕੜੀ ਉਹਨਾਂ ਨੂੰ ਸਨਮਾਨ ਭੇਟ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੀ। ਇਸ ਮੌਕੇ ਹਵਾਈ ਸੈਨਾ ਵੱਲੋਂ ਹਵਾਈ ਸੈਨਾ ਦਾ ਝੰਡਾ ਅਤੇ ਤਿਰੰਗਾ ਝੰਡਾ ਸਨਮਾਨ ਵਜੋਂ ਮ੍ਰਿਤਕ ਖੇਮ ਰਾਜ ਚੌਧਰੀ ਦੀ ਦੇਹ ‘ਤੇ ਪਾਉਣ ਉਪਰੰਤ ਸਤਿਕਾਰ ਸਹਿਤ ਪਰਿਵਾਰ ਨੂੰ ਸੌਂਪਿਆਂ। ਏਅਰ ਫੋਰਸ ਦੀ ਸੈਨਿਕ ਟੁਕੜੀ ਨੇ ਸਰਕਾਰੀ ਸਨਮਾਨਾਂ ਨਾਲ ਖੇਮਰਾਜ ਚੌਧਰੀ ਨੂੰ ਅੰਤਿਮ ਵਿਦਾਇਗੀ ਦਿੱਤੀ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਵੀ ਇੰਦਰ ਸਿੰਘ, ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਸੰਜੀਵ ਵਿਸ਼ਿਸ਼ਟ, ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਪੱਤਰਕਾਰ ਅਤੇ ਰਾਜਨੀਤਿਕ ਲੋਕ ਪਹੁੰਚੇ। ਪੱਤਰਕਾਰ ਭਾਈਚਾਰੇ ਵਿੱਚ ਰਣਦੀਪ ਵਸ਼ਿਸ਼ਟ, ਦੀਪੇਂਦਰ ਠਾਕੁਰ, ਰਮੇਸ਼ ਹਾਂਡਾ, ਪਰਮਜੀਤ ਸਿੰਘ ਕਰਵਲ, ਮੋਹਿਤ ਆਹੂਜਾ, ਲਲਨ, ਅਰਚਨਾ,

ਮੋਹਾਲੀ ਤੋਂ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਨਿਆਮੀਆਂ, ਪ੍ਰਦੀਪ ਸਿੰਘ ਹੈਪੀ, ਮੁਨੀਸ਼ ਜੋਸ਼ੀ, ਅਸ਼ਵਨੀ ਕੁਮਾਰ, ਆਸ਼ੀਸ਼ ਰਾਮਪਾਲ, ਮੁਕੇਸ਼ ਖੇੜਾ, ਸੰਜੈ ਕੁਰਲ, ਅਨਿਲ ਰਾਇ, ਕਰਨੈਲ ਸਿੰਘ ਰਾਣਾ, ਸੁਸ਼ੀਲ ਅਤੇ ਚੰਡੀਗੜ੍ਹ ਤੋਂ ਉੱਘੇ ਪੱਤਰਕਾਰ ਇਸ ਮੌਕੇ ਮੌਜੂਦ ਸਨ। (ਇਨਪੁਟਸ -ਜ਼ਿਲ੍ਹਾ ਲੋਕ ਸੰਪਰਕ  ਦਫ਼ਤਰ  ਨਾਲ )  

Comments are closed.