ਪੱਤਰਕਾਰ ਤੱਗੜ ਦੀ ਹਮਾਇਤ ‘ਚ ਮੋਹਾਲੀ ਪ੍ਰੈਸ ਕਲੱਬ ਨੇ ਮੰਤਰੀ ਖੁੱਡੀਆਂ ਨੂੰ ਦਿੱਤਾ ਮੈਮੋਰੈਂਡਮ
ਕਲੱਬ ਨੇ ਕੀਤੀ SIT ਬਨਾਉਣ ਦੀ ਮੰਗ
ਮੋਹਾਲੀ : ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਅੱਜ ਉਹਨਾਂ ਦੇ ਸੈਕਟਰ-39 ਸਥਿਤ ਨਿਵਾਸ ਤੇ ਮੁਲਾਕਾਤ ਕੀਤੀ ਅਤੇ ਪੱਤਰਕਾਰ ਰਾਜਿੰਦਰ ਸਿੰਘ ਤੱਗੜ ‘ਤੇ ਮੋਹਾਲੀ ਪੁਲੀਸ ਵੱਲੋਂ ਦਰਜ ਕੀਤੇ 4 ਝੂਠੇ ਪਰਚਿਆਂ ਨੂੰ ਰੱਦ ਕਰਨ ਲਈ ਮੰਗਪੱਤਰ ਦਿੱਤਾ।
ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੰਤਰੀ ਜੀ ਤੋਂ ਮੰਗ ਕੀਤੀ ਕਿ ਸਾਰੇ ਮਾਮਲਿਆਂ ਦੀ ਜਾਂਚ ਲਈ ਇੱਕ ਸਿੱਟ (SIT) ਬਣਾਈ ਜਾਵੇ। ਇੱਸ ਨਵੀਂ ਜਾਂਚ ਕਮੇਟੀ ਵਿਚ ਇੱਕ ਸੇਵਾਮੁਕਤ ਸੈਸ਼ਨ ਜੱਜ ਅਤੇ ਇੱਕ ਸੇਵਾਮੁਕਤ ਜਾਂ ਮੌਜੂਦਾ ਐਸਐਸਪੀ ਪੱਧਰ ਜਾਂ ਕੋਈ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ
ਹੋਵੇ। ਇਹ ਜਾਂਚ ਸਮਾਂਬੱਧ ਤਰੀਕੇ ਨਾਲ ਕੀਤੀ ਜਾਵੇ। ਪਟਵਾਰੀ ਨੇ ਕਿਹਾ ਕਿ ਝੂਠੇ ਪਰਚੇ ਦਰਜ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਹੁਣ ਹਾਈਕੋਰਟ ਦੇ ਦਖਲ ਤੋਂ ਬਾਅਦ ਪਰਚੇ ਹੋ ਗਏ ਹਨ।
ਮੰਤਰੀ ਜੀ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਮੁੱਖ ਮੰਤਰੀ ਸਾਹਿਬ ਨੂੰ ਮਿਲਕੇ ਜਾਂਚ ਕਮੇਟੀ ਬਣਾਉਣ ਦੀ ਸਿਫਾਰਿਸ਼ ਕਰਨਗੇ।
ਇੱਸ ਮੌਕੇ ਬੋਲਦਿਆਂ ਪੱਤਰਕਾਰ ਤੱਗੜ ਨੇ ਕਿਹਾ ਕਿ ਮੋਹਾਲੀ ਦੀ ਪਿਛਲੀ ਪੁਲੀਸ ਟੀਮ ਨੇ ਉਹਨਾਂ ਦੇ ਭਰਿਸ਼ਟਾਚਾਰ ਨੂੰ ਬੇਨਕਾਬ ਕਰਦੀਆਂ ਖੋਜੀ ਖਬਰਾਂ ਤੋਂ ਪ੍ਰੇਸ਼ਾਨ ਹੋ ਕੇ ਝੂਠੇ ਪਰਚੇ ਦਰਜ ਕੀਤੇ ਅਤੇ ਉਸ ਨੂੰ ਕਰੀਬ 5 ਮਹੀਨੇ ਜੇਲ ਵਿਚ ਰਹਿਣਾ ਪਿਆ।
ਤੱਗੜ ਨੇ ਮੰਤਰੀ ਜੀ ਦੇ ਧਿਆਨ ਵਿਚ ਲਿਆਂਦਾ ਕਿ ਪੁਲੀਸ-ਬਿਲਡਰ ਨੈਕਸਸ ਨੂੰ ਕੁੱਝ ਸਿਆਸਤਦਾਨਾਂ ਦੀ ਵੀ ਹਮਾਇਤ ਹਾਸਿਲ ਹੈ, ਜਿਸ ਕਾਰਨ ਆਮ ਲੋਕਾਂ ਦੀ ਲੁੱਟ ਜਾਰੀ ਹੈ।
ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੰਤਰੀ ਜੀ ਤੋਂ ਮੰਗ ਕੀਤੀ ਕਿ ਸਾਰੇ ਮਾਮਲਿਆਂ ਦੀ ਜਾਂਚ ਲਈ ਇੱਕ ਸਿੱਟ (SIT) ਬਣਾਈ ਜਾਵੇ। ਇੱਸ ਨਵੀਂ ਜਾਂਚ ਕਮੇਟੀ ਵਿਚ ਇੱਕ ਸੇਵਾਮੁਕਤ ਸੈਸ਼ਨ ਜੱਜ ਅਤੇ ਇੱਕ ਸੇਵਾਮੁਕਤ ਜਾਂ ਮੌਜੂਦਾ ਐਸਐਸਪੀ ਪੱਧਰ ਜਾਂ ਕੋਈ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ

ਮੰਤਰੀ ਜੀ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਮੁੱਖ ਮੰਤਰੀ ਸਾਹਿਬ ਨੂੰ ਮਿਲਕੇ ਜਾਂਚ ਕਮੇਟੀ ਬਣਾਉਣ ਦੀ ਸਿਫਾਰਿਸ਼ ਕਰਨਗੇ।
ਇੱਸ ਮੌਕੇ ਬੋਲਦਿਆਂ ਪੱਤਰਕਾਰ ਤੱਗੜ ਨੇ ਕਿਹਾ ਕਿ ਮੋਹਾਲੀ ਦੀ ਪਿਛਲੀ ਪੁਲੀਸ ਟੀਮ ਨੇ ਉਹਨਾਂ ਦੇ ਭਰਿਸ਼ਟਾਚਾਰ ਨੂੰ ਬੇਨਕਾਬ ਕਰਦੀਆਂ ਖੋਜੀ ਖਬਰਾਂ ਤੋਂ ਪ੍ਰੇਸ਼ਾਨ ਹੋ ਕੇ ਝੂਠੇ ਪਰਚੇ ਦਰਜ ਕੀਤੇ ਅਤੇ ਉਸ ਨੂੰ ਕਰੀਬ 5 ਮਹੀਨੇ ਜੇਲ ਵਿਚ ਰਹਿਣਾ ਪਿਆ।
ਤੱਗੜ ਨੇ ਮੰਤਰੀ ਜੀ ਦੇ ਧਿਆਨ ਵਿਚ ਲਿਆਂਦਾ ਕਿ ਪੁਲੀਸ-ਬਿਲਡਰ ਨੈਕਸਸ ਨੂੰ ਕੁੱਝ ਸਿਆਸਤਦਾਨਾਂ ਦੀ ਵੀ ਹਮਾਇਤ ਹਾਸਿਲ ਹੈ, ਜਿਸ ਕਾਰਨ ਆਮ ਲੋਕਾਂ ਦੀ ਲੁੱਟ ਜਾਰੀ ਹੈ।
ਇਸ ਮੌਕੇ ਗਵਰਨਿੰਗ ਬਾਡੀ ਮੈਂਬਰ ਗੁਰਮੀਤ ਸਿੰਘ ਸ਼ਾਹੀ (ਜਨਰਲ ਸਕੱਤਰ), ਸੁਸ਼ੀਲ ਗਰਚਾ (ਸੀਨੀਅਰ ਮੀਤ ਪ੍ਰਧਾਨ), ਮਨਜੀਤ ਸਿੰਘ ਚਾਨਾ (ਕੈਸ਼ੀਅਰ), ਵਿਜੇ ਕੁਮਾਰ (ਉਪ ਪ੍ਰਧਾਨ), ਨੀਲਮ ਠਾਕੁਰ ਅਤੇ ਮਾਇਆ ਰਾਮ (ਸੰਯੁਕਤ ਸਕੱਤਰ), ਸਤਨਾਮ ਸਿੰਘ ਦਾਊਂ ਆਦਿ ਮੌਜੂਦ ਸਨ।
Also Read
Discover more from News On Radar India
Subscribe to get the latest posts sent to your email.
Comments are closed.