ਮੋਹਾਲੀ ਪ੍ਰੈਸ ਕਲੱਬ ਨੇ ਅੱਜ ਸ਼ਾਮ ‘ਧੀਆਂ ਤੀਜ ਦਿਆਂ’ ਦਾ ਉਤਸਵ ਮਨਾਇਆ, ਸਾਵਣ- ਭਾਦੋਂ ਦੀ ਰੂਹ ਨੂੰ ਜ਼ਿੰਦਾ ਕਿੱਤਾ
ਕਲੱਬ ਦੇ ਮੈਂਬਰਾਂ ਅਤੇ ਮਹਿਮਾਨਾਂ ਨੇ ਸਾਵਣ ਭਾਦੋਂ ਦੀ ਬੋਲੀਆਂ, ਟੱਪੇ ਅਤੇ ਗਿੱਧੇ ਦਾ ਆਨੰਦ ਲੀਤਾ
ਮੋਹਾਲੀ (ਪੰਜਾਬ): ਮੋਹਾਲੀ ਦੇ ਉਘੇ ਮੀਡੀਆ ਗਰੁੱਪ ਮੋਹਾਲੀ ਪ੍ਰੈਸ ਕਲੱਬ ਨੇ ਅੱਜ ਸ਼ਾਮ ਆਪਣੇ ਪੰਜਾਬ ਪ੍ਰਦੇਸ਼ ਦੀ ਰੂਹ ਨੂੰ ਜਗਾਣ ਵਾਲਾ ਸਮਾਜਿਕ ਅਤੇ ਕਲਚਰਲ ਪ੍ਰੋਗਰਾਮ ‘ਧੀਆਂ ਤੀਜ ‘ ਦਾ ਆਯੋਜਨ ਕਿੱਤਾ।
ਧੀਆਂ ਸਸੁਰਾਲ ਜਾ ਕੇ ਕਿਸ ਤਰ੍ਹਾਂ ਆਪਣੀ ਸੱਸ ਅਤੇ ਘਰ ਵਾਲੇ ਨਾਲ ਇਕ ਦੂਜੇ ਦੀ ਚੁਗਲੀ, ਲੜਾਈ ਨੂੰ ਗੀਤਾਂ – ਲੋਰੀਆਂ, ਅਤੇ ਗਿੱਧੇ ਨਾਲ ਦਸਦੀ ਹੈ, ਇਸ ਸਭ ਨੂੰ ਉਜਾਗਰ ਕਰਨ ਵਾਸਤੇ ਮੀਡੀਆ ਕਲੱਬ ਦੇ ਪ੍ਰੋਗਰਾਮ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋਏ |ਐਨਾ ਗੀਤਾਂ ਵਿਚ ਸ਼ਿਕਾਇਤ ਘੱਟ ਤੇ ਪਿਆਰ ਔਰ ਮਜ਼ਾਕ ਜਿਆਦਾ ਨਜ਼ਰ ਆਉਂਦਾ ਹੈ। ਤਿੰਨ ਘੰਟੇ ਤੋਂ ਜ਼ਿਆਦਾ ਚਲੇ ਗੀਤ-ਸੰਗੀਤ ਅਤੇ ਨੱਚਣ ਦੇ ਪ੍ਰੋਗਰਾਮ ਅਤੇ ਕਲਾਕਾਰਾਂ ਦੇ ਜੋਸ਼ ਨੂੰ ਪ੍ਰਧਾਨ ਸੁਖਦੇਵ ਪਟਵਾਰੀ ਬੜੇ ਮੂਸ਼ਕਿਲ ਨਾਲ ਕਾਬੂ ਕਰ ਪਾ ਰਹੇ ਸੀ |
ਧੀਆਂ ਦੇ ਡਾਂਸ-ਗਿੱਧੇ ਦਾ ਰੰਗ ਹੀ ਇੰਨਾ ਗੂੜ੍ਹਾ ਸੀ।ਪ੍ਰੋਗਰਾਮ ਦੀ ਮੁਖ ਮਹਿਮਾਨ ਇਲਾਕੇ ਦੇ ਵਿਘਾਯਕ ਕੁਲਵੰਤ ਸਿੰਘ ਦੀ ਸ਼੍ਰੀਮਤੀ ਜਸਵੰਤ ਕੌਰ ਸੀ, ਅਤੇ ਪ੍ਰਧਾਨਗੀ ਬੀਬੀ ਪ੍ਰਭਜੋਤ ਕੌਰ, ਜਿਲਾ ਪਲੇਨਿੰਗ ਬੋਰਡ ਦੀ ਮੁਖੀਆ ਨੇ ਕੀਤੀ। ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੋਰ ਵਿਸ਼ੇਸ਼ ਮਹਿਮਾਨ ਕਰਕੇ ਇਸ ਕਲਚਰਲ ਪ੍ਰੋਗਰਾਮ ਨੂੰ ਅੱਗੇ ਵਧਾਇਆ।
ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਕਲੱਬ ਦੇ ਸਕੱਤਰ ਗੁਰਮੀਤ ਸ਼ਾਹੀ, ਮੀਤ ਪ੍ਰਧਾਨ ਸੁਸ਼ੀਲ ਗਰਚਾ , ਮਨਜੀਤ ਸਿੰਘ ਚਨਾ, ਅਤੇ ਕਮੇਟੀ ਮੈਂਬਰਾਂ ਨੇ ਮਹਿਮਾਨ ਪਰਿਵਾਰਾਂ ਦਾ ਸਵਾਗਤ ਅਤੇ ਅਵਭਗਤ ਕੀਤੀ। ਸਮਾਰੋਹ ਤੋਂ ਬਾਅਦ ਸਾਰੇ ਕਲਾਕਾਰਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। (ਫੋਟੋ ਵੀਡੀਓ ਕ੍ਰੈਡਿਟ – ਮੋਹਾਲੀ ਪ੍ਰੈਸ ਕਲਬ ਅਤੇ ਸ਼ਾਨਯਾ ਪ੍ਰੋਡਕਸ਼ਨ)
Discover more from News On Radar India
Subscribe to get the latest posts sent to your email.
Comments are closed.