ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਕਿੱਤੀ ਗਈਆਂ
ਜਾਂਚ ਤੇ ਜਾਗਰੂਕਤਾ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ
ਵੱਖ- ਵੱਖ ਥਾਵਾਂ ਤੇ ਲਾਰਵਾ ਮਿਲਣ ਤੇ ਕੀਤੇ ਗਏ 70 ਚਲਾਨ; ਡੇਂਗੂ ਤੋਂ ਬਚਾਅ ਲਈ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਿਵਲ ਸਰਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਦਵਿੰਦਰ ਕੁਮਾਰ ਪੁਰੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿੱਚ ਐਂਟੀ ਡੇਂਗੂ ਟੀਮਾਂ ਜੋ ਕਿ ਘਰਾਂ ਵਿੱਚ ਸਰਵੇ ਕਰ ਰਹੀਆਂ ਹਨ, ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੀਆ ਹਨ।
ਉਨ੍ਹਾਂ ਵਲੋਂ ਦੱਸਿਆ ਗਿਆ ਕਿ ਡੇਂਗੂ ਬੁਖਾਰ ਏਡੀਜ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਤੋ ਬਚਣ ਲਈ ਆਪਣੇ ਘਰਾਂ ਵਿੱਚ ਰੱਖੇ ਕੂਲਰਾ, ਗਮਲੇ, ਫਰਿੱਜ ਦੀਆਂ ਟ੍ਰੇਆਂ ਅਤੇ ਹੋਰ ਭਾਡਿਆਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿਉ, ਉਸ ਨੂੰ ਡੋਲ੍ਹ ਦਿੱਤਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਡੇਂਗੂ ਤੇ ਵਾਰ ਦੇ ਤੌਰ ਤੇ ਮਨਾਇਆ ਜਾਵੇ। ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਤੋ ਬਚਣ ਲਈ ਪੂਰੀਆ ਬਾਂਹਾ ਦੇ ਕੱਪੜੇ ਪਹਿਨੋ। ਜੇਕਰ ਬੁਖਾਰ ਹੁੰਦਾ ਹੈ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੇ ਖੂਨ ਦਾ ਟੈਸਟ ਕਰਵਾਉ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਨਾਲ ਚੈਕਿੰਗ ਦੌਰਾਨ ਮਿਊਂਸੀਪਲ ਕਾਰਪੋਰੇਸ਼ਨ/ਕਮੇਟੀਆਂ ਵਲੋਂ, ਜਿਨ੍ਹਾਂ ਘਰਾਂ ਵਿਚੋਂ ਲਾਰਵਾ ਮਿਲਦਾ ਹੈ, ਉਨ੍ਹਾਂ ਦੇ ਚਲਾਣ ਕੱਟੇ ਜਾਂਦੇ ਹਨ, ਜਿਸ ਦੇ ਤਹਿਤ ਟੀਮਾਂ ਵਲੋਂ ਮਿਤੀ 29 ਜੁਲਾਈ ਨੂੰ 20 ਚਲਾਨ, 30 ਜੁਲਾਈ ਨੂੰ 32 ਚਲਾਨ ਅਤੇ 31 ਜੁਲਾਈ ਨੂੰ 18 ਚਲਾਨ ਕੀਤੇ ਗਏ ਹਨ। ( ਇਨਪੁਟ – ਡੀ ਪੀ ਆਰ ਓ ਦਫ਼ਤਰ)
Discover more from News On Radar India
Subscribe to get the latest posts sent to your email.
Comments are closed.