News around you

ਪਹਿਲੀ ਚੋਣ ਰਿਹਰਸਲ ਉਪਰ ਪਹੁੰਚੇ ਸਟਾਫ਼ ਦਾ ਚੋਣ ਮਸਕਟ ਸ਼ੇਰਾ ਨੇ ਕੀਤਾ ਸਵਾਗਤ 

 ਸੈੱਲਫੀ ਪੁਆਇੰਟ ਅਤੇ ਸ਼ੇਰਾ ਨਾਲ ਪੋਲਿੰਗ ਸਟਾਫ਼ ਨੇ ਖਿਚਵਾਈਆਂ ਤਸਵੀਰਾਂ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਲੋਕ ਸਭਾ ਚੋਣਾਂ-2024 ਲਈ ਅੱਜ ਪੋਲਿੰਗ ਸਟਾਫ਼ ਦੀ ਪਹਿਲੀ ਰਿਹਸਲ ਦੌਰਾਨ ਜਿੱਥੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਪੋਲਿੰਗ ਪਾਰਟੀਆਂ ਦੀ ਸਿਖਲਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਉਥੇ ਲੋਕ ਸਭਾ ਚੋਣਾਂ ਦੌਰਾਨ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਸਕਟ ਸ਼ੇਰਾ-2 ਦੇ ਆਦਮ ਕੱਦ ਬੁੱਤ ਚੋਣ ਸਟਾਫ਼ ਦਾ ਸਵਾਗਤ ਕਰ ਰਹੇ ਸਨ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਧਾਨ ਸਭਾ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚੋਣ ਰਿਹਰਸਲ ਸਕੂਲ ਆਫ਼ ਐਮੀਨੈਂਸ, 3ਬੀ 1, ਮੋਹਾਲੀ ਵਿਖੇ ਕਰਵਾਈ ਗਈ। ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਦਿਪਾਂਕਰ ਗੁਪਤਾ ਦੀ ਟੀਮ ਵੱਲੋਂ ਸਿਖਲਾਈ ਕੇਂਦਰ ਉਪਰ ਸੈਲਫੀ ਪੁਆਇੰਟ ਬਣਾਏ ਗਏ ਸਨ, ਜਿਹਨਾਂ ਉਪਰ ਪੋਲਿੰਗ ਸਟਾਫ ਵੱਲੋਂ ਤਸਵੀਰਾਂ ਖਿਚਵਾਈਆਂ ਜਾ ਰਹੀਆਂ ਸਨ ਅਤੇ ਹੱਥਾਂ ਵਿਚ “ਚੋਣਾਂ ਦਾ ਪਰਵ ਦੇਸ਼ ਦਾ ਗਰਵ” ਦੇ ਬੈਨਰ ਚੱਕ ਕੇ ਨਾਅਰੇ ਲਗਾ ਰਹੇ ਸਨ, “ਲੋਕਤੰਤਰ ਦਾ ਪਰਵ ਮਨਾਵਾਂਗੇ, ਅਸੀਂ ਪੋਸਟਲ ਬੈਲਟ ਪੇਪਰ ਨਾਲ ਵੋਟ ਪਾਵਾਂਗੇ।” ਇਸ ਦੋਰਾਨ ਚੋਣ ਅਮਲੇ ਨੂੰ ਫਾਰਮ ਨੰਬਰ 12 ਭਰ ਕੇ ਪੋਸਟਲ ਬੈਲਟ ਪੇਪਰ ਨਾਲ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਚੋਣ ਡਿਊਟੀ ਸਰਟੀਫਿਕੇਟ ਲਈ 12 ਏ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਚੋਣ ਡਿਊਟੀ ਉਪਰ ਤਾਇਨਾਤ ਸਮੂਹ ਸਟਾਫ ਦੀ ਵੋਟ ਪਾਉਣੀ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਚੋਣ ਕਾਨੂੰਗੋ ਜਗਤਾਰ ਸਿੰਘ, ਸਵੀਪ ਟੀਮ ਮੈਂਬਰ ਨੀਤੂ ਗੁਪਤਾ ਅਤੇ ਮਿਤੇਸ਼ ਕੁਮਾਰ ਚੋਣ ਅਮਲੇ ਨੂੰ ਪ੍ਰੇਰਿਤ ਕਰ ਰਹੇ ਸਨ। ਸ਼ੇਰੇ ਨਾਲ ਤਸਵੀਰਾਂ ਖਿਚਵਾ ਕੇ ਸਟਾਫ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਸੀ।                                                                                                                                     (ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵੱਲੋਂ )
You might also like

Comments are closed.