News around you
Responsive v

ਨਵੇਂ ਭਾਰਤ ਵਿੱਚ ਹਰ ਜਾਨ ਕੀਮਤੀ ਹੈ, ਕਤਰ ਤੋਂ ਪਰਤੇ ਜਵਾਨਾਂ ਨੂੰ ਵਧਾਈ

ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਮੋਦੀ ਸਰਕਾਰ ਹਮੇਸ਼ਾ ਸਮਰਪਿਤ ਹੈ : ਅਨੁਰਾਗ ਠਾਕੁਰ

ਮੋਦੀ ਸਰਕਾਰ ਨੇ ਇੱਕ ਸਾਲ ਵਿੱਚ 10 ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ:

161

 ਜਲੰਧਰ/ਹਿਮਾਚਲ ਪ੍ਰਦੇਸ਼: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ  ਅਨੁਰਾਗ ਸਿੰਘ ਠਾਕੁਰ  ਕਲ  ਜਲੰਧਰ ਅਤੇ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਸਨ। ਸਭ ਤੋਂ ਪਹਿਲਾਂ ਜਲੰਧਰ ਵਿਖੇ ਬੀਐੱਸਐੱਫ ਫਰੰਟੀਅਰ ਹੈੱਡਕੁਆਰਟਰ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ  ਅਨੁਰਾਗ ਠਾਕੁਰ ਨੇ ਬਾਕੀ ਦਾ ਸਾਰਾ ਦਿਨ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈਂਦਿਆਂ ਬਤੀਤ ਕੀਤਾ। ਸਭ ਤੋਂ ਪਹਿਲਾਂ  ਅਨੁਰਾਗ ਠਾਕੁਰ  ਨੇ ਬਾਬਾ ਬਾਲ ਜੀ ਆਸ਼ਰਮ ਕੋਟਲਾ ਕਲਾਂ, ਊਨਾ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਵਿੱਚ ਭਾਗ ਲੈ ਕੇ ਸੰਤ ਬਾਬਾ ਬਾਲ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਊਨਾ ਵਿਧਾਨ ਸਭਾ ਸਥਿਤ ਨਗਰ ਕੌਂਸਲ ਦੇ ਵਾਰਡ ਨੰਬਰ 10 ਵਿੱਚ ‘ਗਾਓ ਚਲੋ ਅਭਿਆਨ’ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਦੇਰ ਸ਼ਾਮ  ਅਨੁਰਾਗ ਠਾਕੁਰ ਹਰੋਲੀ ਵਿਧਾਨ ਸਭਾ ਪਹੁੰਚੇ ਜਿੱਥੇ ਉਨ੍ਹਾਂ ਨੇ ਗੋਂਦਪੁਰ ਜੈਚੰਦ ਵਿੱਚ ਸਥਾਨਕ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਰੋਜ਼ਗਾਰ ਮੇਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਅਨੁਰਾਗ ਠਾਕੁਰ ਨੇ ਕਿਹਾ, “ਹਰ ਯੁਵਕ ਦਾ ਸਨਮਾਨ, ਹਰ ਹੱਥ ਕੰਮ। ਮੋਦੀ ਸਰਕਾਰ ਹਮੇਸ਼ਾ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਲਈ ਸਮਰਪਿਤ ਰਹੀ ਹੈ। ਇੱਕ ਸਾਲ ਦੇ ਅੰਦਰ 10 ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਦੇਸ਼ ਵਿੱਚ 47 ਥਾਵਾਂ ‘ਤੇ ਰੁਜ਼ਗਾਰ ਮੇਲੇ ਤਹਿਤ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲੇ ਤਹਿਤ ਅੱਜ ਜਲੰਧਰ, ਪੰਜਾਬ ਵਿੱਚ 161 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਦੇ ਜੀਵਨ ਦੇ ਇਸ ਅਹਿਮ ਪਲ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਰੋਜ਼ਗਾਰ ਮੇਲੇ ਰਾਹੀਂ, ਮਾਣਯੋਗ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੌਜਵਾਨਾਂ ਨੂੰ ਸਸ਼ਕਤ ਬਣਾ ਰਹੇ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਦੇ ਨਤੀਜੇ ਵਜੋਂ ਅੱਜ 1 ਲੱਖ ਤੋਂ ਵੱਧ ਹੁਨਰਮੰਦ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਣ ਨਾਲ ਯੁਵਾ ਉਮੀਦਾਂ ਨੂੰ ਬਲ ਮਿਲੇਗਾ। ਨੌਜਵਾਨਾਂ ਦਾ ਸਸ਼ਕਤੀਕਰਨ ਅਤੇ ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਹੀ ਮੋਦੀ ਦੀ ਗਾਰੰਟੀ ਹੈ। ਭਾਰਤ ਦੀ ਤਰੱਕੀ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣਾ ਨੌਜਵਾਨ ਸ਼ਕਤੀ ਦੀ ਜ਼ਿੰਮੇਵਾਰੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਦੀ ਯੁਵਾ ਸ਼ਕਤੀ, ਭਾਰਤ ਨੂੰ 2047 ਤੋਂ ਪਹਿਲਾਂ ਹੀ ਵਿਕਸਿਤ ਭਾਰਤ ਬਣਾਉਣ ਵਿੱਚ ਅਪਣਾ ਯੋਗਦਾਨ ਦੇਵੇਗੀ, ਨਵੀਆਂ ਉਚਾਈਆਂ ‘ਤੇ ਲਿਜਾ ਕੇ ਦਿਖਾਵੇਗੀ।

ਉਨ੍ਹਾਂ ਇਹ ਵੀ ਦੁਹਰਾਇਆ ਕਿ “ਰੋਜ਼ਗਾਰ ਮੇਲਾ” ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਸਮਾਜ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਨਵੇਂ ਭਰਤੀ ਹੋਏ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ, ਜੋ ਫਰੰਟੀਅਰ ਹੈੱਡਕੁਆਰਟਰ ਬੀਐੱਸਐੱਫ ਪੰਜਾਬ ਕੈਂਪਸ ਵਿਖੇ ਇਕੱਠੇ ਹੋਏ ਅਤੇ ਸੈਲਫੀ ਲੈਂਦੇ ਅਤੇ ਮੀਡੀਆ ਪ੍ਰਤੀਨਿਧਾਂ ਨੂੰ ਇੰਟਰਵਿਊ ਦਿੰਦੇ ਹੋਏ ਦੇਖੇ ਗਏ। ਉਨ੍ਹਾਂ ਨੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਭਾਰਤ ਸਰਕਾਰ ਦੀ ਪਹਿਲ ਦੀ ਸ਼ਲਾਘਾ ਕੀਤੀ।

ਇਸ ਤੋਂ ਬਾਅਦ,  ਅਨੁਰਾਗ ਠਾਕੁਰ ਨੇ ਕਤਰ ਤੋਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਸੁਰੱਖਿਅਤ ਵਾਪਸੀ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ, “ਨਵੇਂ ਭਾਰਤ ਵਿੱਚ ਹਰੇਕ ਭਾਰਤੀ ਦੀ ਜਾਨ ਕੀਮਤੀ ਹੈ। ਕਤਰ ਤੋਂ ਭਾਰਤ ਪਰਤਣ ਵਾਲੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਹਾਰਦਿਕ ਵਧਾਈ। ਮੋਦੀ ਹੈ ਤਾਂ, ਮੁਮਕਿਨ ਹੈ।”

ਅਨੁਰਾਗ ਠਾਕੁਰ ਨੇ ਕਿਹਾ, “45 ਦਿਨ ਪਹਿਲਾਂ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ

ਗਿਆ ਸੀ। ਅਤੇ ਅੱਜ ਇਨ੍ਹਾਂ ਸਾਰਿਆਂ ਦੀ ਸੁਰੱਖਿਅਤ ਘਰ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਵੀ ਆਪਰੇਸ਼ਨ ਗੰਗਾ ਰਾਹੀਂ ਯੂਕ੍ਰੇਨ ਤੋਂ ਕਰੀਬ 27,000 ਭਾਰਤੀ ਵਿਦਿਆਰਥੀਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਗਿਆ ਸੀ। ਅੱਜ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜੰਗ ਹੋਵੇ ਜਾਂ ਸੰਕਟ ਹੋਵੇ, ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਂਦਾ ਹੈ। ਭਾਵੇਂ ਨੇਪਾਲ ਵਿੱਚ ਭੂਚਾਲ ਹੋਵੇ ਜਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ, ਅਸੀਂ ਸਾਰੇ ਭਾਰਤੀਆਂ ਨੂੰ ਉਥੋਂ ਕੱਢਿਆ ਹੈ। ਮੋਦੀ ਸਰਕਾਰ ਨੇ ਅਫ਼ਗਾਨਿਸਤਾਨ ਤੋਂ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ।ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਵਾਪਸ ਲਿਆਉਣ ਲਈ ਵਿਸ਼ੇਸ਼ ਜਹਾਜ਼ ਦੀ ਵਰਤੋਂ ਕੀਤੀ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ 10 ਸਾਲਾਂ ਵਿੱਚ ਵਿਸ਼ਵ ਪੱਧਰ ‘ਤੇ ਭਾਰਤ ਦਾ ਮਾਨ-ਸਨਮਾਨ ਕਿੰਨਾ ਵਧਿਆ ਹੈ। ਅੱਜ ਸਾਡੀ ਭਰੋਸੇਯੋਗਤਾ ਪਹਿਲਾਂ ਨਾਲੋਂ ਕਿਤੇ ਵੱਧ ਹੈ।” (inputs-PIB Chandigarh)


Discover more from News On Radar India

Subscribe to get the latest posts sent to your email.

You might also like

Comments are closed.