ਮੋਹਾਲੀ: ਜ਼ਿਲ੍ਹੇ ਦੇ ਪਿੰਡ ਬਾਸਮਾ ਵਿਖੇ ਸਥਿਤ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੰਪਨੀ ਬੰਦ ਕਰਨ ਨੂੰ ਲੈ ਕੇ ਕਰੀਬ 600 ਕੰਟਰੈਕਟ ਵਰਕਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।
Also Read
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਫਰੂਡਨਬਰਗ ਨੋਕ ਮਜ਼ਦੂਰ ਏਕਤਾ ਯੂਨੀਅਨ ਨਾਲ ਸਬੰਧਤ (ਏਟਕ) ਵਲੋਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਉਪ ਪ੍ਰਧਾਨ ਵਿਨੋਦ ਚੁੱਘ ਦੀ ਅਗਵਾਈ ਵਿਚ ਦੱਸਿਆ ਗਿਆ ਕਿ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਕੰਪਨੀ ਦੀ ਥਾਂ ਨੂੰ ਮੋਰਿੰਡਾ ਵਿਖੇ ਤਬਦੀਲ ਕਰਨ ਦੇ ਨਾਂ ਉਤੇ ਗੈਰਕਾਨੂੰਨੀ ਢੰਗ ਨਾਲ ਬੰਦ ਕਰਕੇ ਕਰੀਬ 600
ਕੰਟਰੈਕਟ ਵਰਕਰਾਂ ਦੀਆਂ ਨੌਕਰੀਆਂ ਸਮਾਪਤ ਕਰਨ ਅਤੇ ਰੋਜ਼ੀ-ਰੋਟੀ ਉਤੇ ਡਾਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਸਗੋਂ ਵਰਕਰਾਂ ਦੇ ਕਰੀਬ 3000 ਪਰਿਵਾਰਕ ਮੈਂਬਰਾਂ ਨੂੰ ਭੁੱਖਮਰੀ ਵੱਲ ਧਕੇਲਿਆ ਜਾ ਰਿਹਾ ਹੈ।
ਇਸ ਦੌਰਾਨ ਉਪਰੋਕਤ ਆਗੂਆਂ ਨੇ ਕੰਪਨੀ ਵਲੋਂ ਮਜ਼ਦੂਰਾਂ ਅੱਗੇ ਖੜ੍ਹੇ ਕੀਤੇ ਸੰਕਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੰਪਨੀ ਮਾਲਕਾਂ ਵਲੋਂ ਗੈਰਕਾਨੂੰਨੀ ਤਰੀਕੇ ਨਾਲ ਪਿੰਡ ਬਾਸਮਾ ਤੋਂ ਇਸ ਮਹੱਤਵਪੂਰਨ ਅਤੇ ਮੁਨਾਫੇ ਵਾਲੀ ਸਨਅਤ ਨੂੰ ਇਥੋਂ ਬੰਦ ਕਰਕੇ ਮਸ਼ੀਨਰੀ ਨੂੰ ਦੂਜੇ ਰਾਜਾਂ ਅਤੇ ਥਾਵਾਂ ਉਤੇ ਸਿਫਟ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਵਲੋਂ ਵਰਕਰਾਂ ਦੀਆਂ ਨੌਕਰੀਆਂ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਜਾ ਰਿਹਾ। ਜਿਸ ਤੋਂ ਸਪੱਸ਼ਟ ਹੈ ਕਿ ਕਰੀਬ 600-650 ਵਰਕਰਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕੰਪਨੀ ਵਿਚ ਜ਼ਿਆਦਾਤਰ ਵਰਕਰ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਕੰਮ ਕਰਦੇ ਹਨ, ਜੋ ਕਿ ਕੰਪਨੀ ਦੇ ਇਸ ਵਰਤਾਰੇ ਨਾਲ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਸਰਕਾਰ, ਕਿਰਤ ਵਿਭਾਗ ਸਾਰੀ ਸਥਿਤੀ ਤੋਂ ਜਾਣੂੰ ਹੋਣ ਦੇ ਬਾਵਜੂਦ ਵਰਕਰਾਂ ਦੇ ਰੁਜ਼ਗਾਰ ਉਜਾੜੇ ਪ੍ਰਤੀ ਜ਼ਰ੍ਹਾ ਵੀ ਚਿੰਤਤ ਨਹੀਂ ਹਨ ਅਤੇ ਨਾ ਹੀ ਕੰਪਨੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਭ ਕੁੱਝ ਸਰਕਾਰ ਦੀ ਸਹਿਮਤੀ ਨਾਲ ਹੀ ਹੋ ਰਿਹਾ ਹੈ।
ਜਥੇਬੰਦੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ, ਕਿਰਤ ਵਿਭਾਗ ਅਤੇ ਪ੍ਰਬੰਧਕਾਂ ਨੇ ਵਰਕਰਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਨਾ ਕੀਤੀ ਤਾਂ ਆਉਂਦੀ 29 ਜਨਵਰੀ, 2024 ਨੂੰ ਪਿੰਡ ਬਾਸਮਾ ਵਿਖੇ ਕੰਪਨੀ ਸਾਹਮਣੇ ਸਮੇਤ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਫਰੂਡਨਬਰਗ ਮਜ਼ਦੂਰ ਯੂਨੀਅਨ ਏਟਕ ਦੇ ਪ੍ਰਧਾਨ ਕਮਲਦੀਪ ਸੈਣੀ, ਜਨਰਲ ਸਕੱਤਰ ਪ੍ਰਿੰਸ ਸ਼ਰਮਾ, ਪ੍ਰੈਸ ਸਕੱਤਰ ਸੋਹਣ ਲਾਲ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ|
Recover your password.
A password will be e-mailed to you.
Comments are closed.