News around you

ਏ.ਆਈ.ਐਮ.ਐਸ. ਮੋਹਾਲੀ ਨੇ “ਹੈਮਾਟੋਲੋਜੀ ਸਿਮਪਲੀਫਾਈਡ: ਇੱਕ ਵਿਆਪਕ ਕੇਸ-ਅਧਾਰਿਤ ਸੀ.ਐਮ.ਈ.” ਦੀ ਮੇਜ਼ਬਾਨੀ ਕੀਤੀ

ਐਸ.ਏ.ਐਸ.ਨਗਰ:ਡਾ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਪੈਥੋਲੋਜੀ ਵਿਭਾਗ ਨੇ”ਹੈਮਾਟੋਲੋਜੀ ਸਿਮਲੀਫਾਈਡ: ਇੱਕ ਵਿਆਪਕ ਕੇਸ-ਅਧਾਰਤ ਸੀਐਮਈ” ਦਾ ਆਯੋਜਨ ਕੀਤਾ ਜਿਸ ਵਿੱਚ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਅਤੇ ਵੱਖ-ਵੱਖ ਸਟੇਟ ਮੈਡੀਕਲ ਕਾਲਜਾਂ ਤੋਂ ਹੈਮਾਟੋਲੋਜੀ ਦੇ ਖੇਤਰ ਵਿੱਚ ਮਾਹਿਰ ਬੁਲਾਰੇ ਅਤੇ ਚੇਅਰਪਰਸਨ ਸ਼ਾਮਲ ਹੋਏ। ਰਜਿਸਟਰਡ 100 ਤੋਂ ਵੱਧ ਡੈਲੀਗੇਟਾਂ ਦੇ ਨਾਲ, ਇਸ ਸਮਾਗਮ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇੱਕੋ ਜਿਹੇ ਵੱਡਮੁੱਲੇ ਸਿੱਖਣ ਦੇ ਮੌਕਿਆਂ ਦਾ ਵਾਅਦਾ ਕੀਤਾ।
ਇਸੇ ਤਰ੍ਹਾਂ, ਐਮਬੀਬੀਐਸ ਦੇ ਵਿਦਿਆਰਥੀਆਂ ਲਈ “ਸੰਗਰ 2024” ਸਿਰਲੇਖ ਦਾ ਇੱਕ ਅੰਤਰ-ਕਾਲਜ ਕੁਇਜ਼ ਵੀ ਇਸ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਦੀ ਟੀਮ ਜੇਤੂ ਐਲਾਨੀ ਗਈ ਜਦਕਿ ਏ ਆਈ ਐਮ ਐਸ ਮੁਹਾਲੀ ਉਪ ਜੇਤੂ ਰਹੀ।
ਇਸ ਤੋਂ ਇਲਾਵਾ, ਡਾਇਰੈਕਟਰ ਪ੍ਰਿੰਸੀਪਲ ਨੇ ਏ ਆਈ ਐਮ ਐਸ ਮੋਹਾਲੀ ਵਿੱਚ ਪੈਥੋਲੋਜੀ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਇਨਾਮ ਦਾ ਐਲਾਨ ਕੀਤਾ, ਜੋ ਕਿ ਉਨ੍ਹਾਂ ਦੇ ਪਿਤਾ, ਸ਼੍ਰੀ ਅਵਤਾਰ ਸਿੰਘ ਉੱਪਲ ਅਤੇ ਪੀ ਜੀ ਆਈ ਐਮ ਈ ਆਰ ਵਿੱਚ ਹਿਸਟੋਪੈਥੋਲੋਜੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਅਤੇ ਮੁਖੀ ਦੇ ਸਨਮਾਨ ਵਿੱਚ ਦੱਤਾ-ਉਪਲ ਪੈਥੋਲੋਜੀ ਅਵਾਰਡ ਦੇ ਨਾਮ ਨਾਲ ਦਿੱਤਾ ਜਾਵੇਗਾ ਜੋ ਕਿ ਵਿਦਿਆਰਥੀ-ਸਲਾਹਕਾਰ ਰਿਸ਼ਤੇ ਦੀ ਮਹੱਤਤਾ ‘ਤੇ ਜ਼ੋਰ ਦੇਵੇਗਾ।                                                      (ਡੀ.ਪੀ.ਆਰ, ਪੰਜਾਬ ਦੇ ਇਨਪੁਟ ਨਾਲ)

You might also like

Comments are closed.