News around you

ਸੀਬੀਐਫਸੀ (CBFC) ਦਾ ਚੰਡੀਗੜ੍ਹ ਦਫ਼ਤਰ ਖੁਲਣ ਨਾਲ ਹੋਵੇਗਾ ਆਸਾਨ ਅਤੇ ਤੇਜ, ਫ਼ਿਲਮਾਂ ਦਾ ਪ੍ਰਮਾਣੀਕਰਣ 

ਡਾ. ਆਸ਼ੁਤੋਸ਼ ਮਿਸ਼ਰਾ*, ਪ੍ਰੋਫੈਸਰ ਅਤੇ ਡੀਨ, (ਚਿੱਤਕਾਰਾ ਸਕੂਲ ਆਵ੍ ਮਾਸ ਕਮਿਊਨਿਕੇਸ਼ਨ, ਪੰਜਾਬ) ਦਾ ਇਕ ਉਪਰਾਲਾ ਲੇਖ

ਚੰਡੀਗੜ੍ਹ:  ਪਿਛਲੇ ਦਿਨਾਂ, ਸੂਚਨਾ ਤੇ ਪ੍ਰਸਾਰਣ ਮੰਤਰੀ,  ਅਨੁਰਾਗ ਸਿੰਘ ਠਾਕੁਰ ਦੁਆਰਾ ਚੰਡੀਗੜ੍ਹ ਵਿੱਚ ਕੇਂਦਰੀ ਫਿਲਮ ਪ੍ਰਮਾਣਨ ਬੋਰਡ – ਸੈਂਟ੍ਰਲ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਦਾ ਖੇਤਰੀ ਦਫ਼ਤਰ ਖੋਲ੍ਹੇ ਜਾਣ ਦਾ ਐਲਾਨ ਨਾਲ ਆਉਣ ਵਾਲੇ ਸਮੇਂ ਵਿੱਚ ਨਿਸ਼ਚਿਤ ਤੌਰ ‘ਤੇ ਆਡੀਓ-ਵਿਜ਼ੂXਆਲ ਮਾਧਿਅਮ ਦੇ ਪ੍ਰਚਾਰ ਪ੍ਰਸਾਰ ਨੂੰ ਉੱਤਰ-ਭਾਰਤ ਵਿੱਚ ਹੋਰ ਬਲ ਮਿਲੇਗਾ। ਇਸ ਨਾਲ ਇਸ ਖੇਤਰ ਦੇ ਨਿਰਮਾਤਾ, ਨਿਰਦੇਸ਼ਕਾਂ ਤੇ ਕਲਾਕਾਰਾਂ ਨੂੰ ਨਾ ਸਿਰਫ਼ ਬਿਜ਼ਨਸ ਤੇ ਕਲਾ ਦੇ ਖੇਤਰ ਵਿੱਚ ਅਸਾਨੀ ਹੋਵੇਗੀ ਬਲਕਿ ਫਿਲਮ ਵਿਧਾ ਨੂੰ ਬੇਮਿਸਾਲ ਗਤੀ ਮਿਲੇਗੀ।

ਕੇਂਦਰੀ ਫਿਲਮ ਪ੍ਰਮਾਣਨ ਬੋਰਡ – ਦਾ ਮੁੰਬਈ ਵਿੱਚ ਹੈੱਡਕੁਆਰਟਰ ਹੈ ਅਤੇ ਦਿੱਲੀ, ਚੇਨੱਈ, ਕੋਲਕਾਤਾ, ਹੈਦਰਾਬਾਦ, ਬੰਗਲੁਰੂ, Chitkaraਤਿਰੂਵੰਤਪੁਰਮ, ਕਟਕ ਅਤੇ ਗੁਵਾਹਾਟੀ ਵਿੱਚ ਇਸ ਦੇ ਖੇਤਰੀ ਦਫ਼ਤਰ ਹਨ। ਇਸ ਕੜੀ ਵਿੱਚ ਚੰਡੀਗੜ੍ਹ ਵਿੱਚ ਸਥਾਪਿਤ ਹੋਣ ਵਾਲਾ ਫਿਲਮ ਪ੍ਰਮਾਣਨ ਬੋਰਡ ਦਾ ਇਹ ਦਸਵਾਂ ਦਫ਼ਤਰ ਹੋਵੇਗਾ, ਜਿਸ ਦਾ ਸਿੱਧ ਲਾਭ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਫਿਲਮ ਵਿਧਾ ਨਾਲ ਜੁੜੇ ਲੋਕਾਂ ਨੂੰ ਸਿੱਧੇ ਤੌਰ ‘ਤੇ ਮਿਲੇਗਾ।

ਹੁਣ ਤੱਕ ਉੱਤਰ ਭਾਰਤ ਦੇ ਨਿਰਮਾਤਾ, ਨਿਰਦੇਸ਼ਕਾਂ ਤੇ ਵਿਤਰਕਾਂ ਨੂੰ ਫਿਲਮ ਪ੍ਰਮਾਣ ਪੱਤਰ ਦੇ ਲਈ ਦਿੱਲੀ ਦੇ ਖੇਤਰੀ ਦਫ਼ਤਰ ‘ਤੇ ਨਿਰਭਰ ਹੋਣ ਪੈਂਦਾ ਸੀ ਜਿੱਥੇ ਉੱਤਰ-ਭਾਰਤ ਦੇ ਹੋਰ ਪ੍ਰਦੇਸ਼ਾਂ ਵਿੱਚ ਬਣ ਰਹੀਆਂ ਫਿਲਮਾਂ ਵੀ ਪ੍ਰਮਾਣ ਦੇ ਲਈ ਆਉਂਦੀਆਂ ਹਨ ਲੇਕਿਨ ਹੁਣ ਚੰਡੀਗੜ੍ਹ ਵਿੱਚ ਦਫ਼ਤਰ ਹੋਣ ਨਾਲ ਨਾ ਸਿਰਫ਼ ਭੁਗੌਲਿਕ ਦੂਰੀ ਘਟੇਗੀ ਬਲਕਿ ਪ੍ਰਮਾਣਨ ਦੇ ਲਈ ਸਮਾਂ ਵੀ ਘੱਟ ਲਗੇਗਾ। ਇਸ ਨਾਲ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਸਮੇਂ ‘ਤੇ ਆਪਣੇ ਦਰਸ਼ਕਾਂ ਦਰਮਿਆਨ ਪਹੁੰਚਣਗੀਆਂ ਅਤੇ ਸਥਾਨਕ ਨਿਰਦੇਸ਼ਕ, ਕਲਾਕਾਰ ਆਦਿ ਇਸ ਤੋਂ ਲਾਭਵੰਦ ਹੋਣਗੇ। ਸਥਾਨਕ ਭਾਸ਼ਾ ਤੇ ਬੋਲੀ ਦੀਆਂ ਫਿਲਮਾਂ, ਆਡੀਓ-ਵਿਜ਼ੂਅਲ ਸਮੱਗਰੀ, ਸ਼ੌਰਟ-ਟਰਮ ਫਿਲਮਾਂ, ਕਲਾ ਤੇ ਵਪਾਰਕ ਫਿਲਮਾਂ, ਦਸਤਾਵੇਜ਼ੀ ਫਿਲਮਾਂ, ਰਿਪੋਰਟਜ਼ ਆਦਿ ਦਰਸ਼ਕਾਂ ਦਰਮਿਆਨ ਜ਼ਿਆਦਾ ਤੇ ਤੁਰੰਤ ਪਹੁੰਚ ਸਕਣਗੇ।

ਫਿਲਮ ਸਰਟੀਫਿਕੇਸ਼ਨ ਬੋਰਡ ਦੇ ਸਲਾਹਕਾਰ ਪੈਨਲ ਫਿਲਮ ਦੇ ਜਨਤਕ ਪ੍ਰਦਰਸਨ ਦੇ ਲਈ ਅਨੁਮਤੀ ਪ੍ਰਦਾਨ ਕਰਦੇ ਹਨ ਅਤੇ ਫਿਲਮ ਦੇ ਰੁਝਾਨ ਦੇ ਅਨੁਸਾਰ ਉਸ ਨੂੰ ਸਕ੍ਰੀਨ ਕਰਕੇ ਯੂ, ਯੂਏ, ਏ ਜਾਂ ਐੱਸ ਦਾ ਪ੍ਰਮਾਣ ਪੱਤਰ ਜਾਰੀ ਕਰਦੇ ਹਨ। ਕੋਈ ਵੀ ਫਿਲਮ ਪ੍ਰਮਾਣਨ ਤੋਂ ਪਹਿਲਾਂ ਜਿਨ੍ਹਾਂ ਪੜਾਵਾਂ ਤੋਂ ਹੋ ਕੇ ਗੁਜਰਦੀ ਹੈ ਉਸ ਕਾਰਜਸ਼ੈਲੀ ਵਿੱਚ ਉੱਤਰ ਭਾਰਤ ਵਿੱਚ ਤੇਜ਼ੀ ਆਵੇਗੀ ਕਿਉਂਕਿ ਚੰਡੀਗੜ੍ਹ ਵਿੱਚ ਸਥਾਪਿਤ ਹੋਣ ਵਾਲੇ ਪ੍ਰਮਾਣਨ ਬੋਰਡ ਦਫ਼ਤਰ ਵਿੱਚ ਸਲਾਹਕਾਰ ਪੈਨਲ ਦੇ ਮੈਂਬਰ ਅਸਾਨੀ ਨਾਲ, ਘੱਟ ਸਮਾਂ ਅੰਤਰਾਲ ਵਿੱਚ ਪਹਿਲਾਂ ਦਰਸ਼ਨ ਯਾਨੀ ਸਕ੍ਰੀਨਿੰਗ ਦੇ ਲਈ ਇਕੱਠੇ ਹੋ ਸਕਣਗੇ, ਆਪਣੇ ਵਿਚਾਰ ਰੱਖ ਸਕਣਗੇ ਅਤੇ ਜੇਕਰ ਫਿਲਮ ਵਿੱਚ ਕੱਟ-ਛਾਂਟ ਦੀ ਅਨੁਸ਼ੰਸਾ ਹੋਵੇ ਤਾਂ ਨਿਰਮਾਤਾ, ਨਿਰਦੇਸ਼ਕ, ਵਿਤਰਕ ਉਸ ਨੂੰ ਹੋਰ ਜਲਦੀ ਦੂਰ ਕਰਕੇ ਪ੍ਰਮਾਣਨ ਦੇ ਲਈ ਮੁੜ-ਬੋਰਡ ਦੇ ਸਾਹਮਣੇ ਰੱਖ ਕੇ ਜਲਦੀ ਆਪਣੀ ਫਿਲਮ ਦਾ ਪ੍ਰਮਾਣ ਪੱਤਰ ਲੈ ਸਕਣਗੇ।

ਚੰਡੀਗੜ੍ਹ ਵਿੱਚ ਬੋਰਡ ਦਾ ਖੇਤਰੀ ਦਫ਼ਤਰ ਹੋਣ ਦੀ ਸਥਿਤੀ ਵਿੱਚ ਫਿਲਮ, ਨਿਰਮਾਤਾ, ਨਿਰਦੇਸ਼ਕ, ਵਿਤਰਕ ਇਸ ਦੇ ਪ੍ਰਦਰਸ਼ਨ ਲਈ ਜ਼ਰੂਰ ਪੜਾਵਾਂ ਨੂੰ ਅਸਾਨੀ ਨਾਲ ਪੂਰੀ ਕਰ ਸਕਣ ਵਿੱਚ ਸਮਰੱਥ ਹੋਣਗੇ। ਫਿਲਮ ਦੀ ਜ਼ਰੂਰੀ ਸੰਖਿਆ ਵਿੱਚ ਕਾਪੀਆਂ, ਆਵੇਦਨ ਅਤੇ ਉਸ ਦੀ ਫੀਸ ਦਾ ਸਮੇਂ ‘ਤੇ ਭੁਗਤਾਨ, ਸ਼ੂਟਿੰਗ ਲਿਪੀ (ਸਕ੍ਰਿਪਟ, ਸਕ੍ਰੀਨ ਪਲੇ) ਅਤੇ ਫਿਲਮ ਨਾਲ ਜੁੜੇ ਹੋਰ ਵੇਰਵੇ, ਅਨੁਵਾਦ ਦੀ ਕਾਪੀ, ਫਿਲਮ ਦੀ ਸ਼ੂਟਿੰਗ ਦੇ ਦੌਰਾਨ ਪਸ਼ੂਆਂ ਦੇ ਨਾਲ ਕਰੂਰਤਾ ਨਹੀਂ ਕੀਤੀ ਗਈ ਇਸ ਦਾ ਜ਼ਰੂਰੀ ਐਲਾਨ, ਕੌਪੀਰਾਈਟ ਨਾਲ ਜੁੜੇ ਪੇਪਰ ਆਦਿ ਬਹੁਤ ਸਪਸ਼ਟਤਾ ਦੇ ਨਾਲ ਕਰ ਪਾਉਣਗੇ ਅਤੇ ਸਮੇਂ ‘ਤੇ ਫਿਲਮ ਦਾ ਪ੍ਰਦਰਸ਼ਨ ਕਰਨ ਦਾ ਪ੍ਰਮਾਣ ਪੱਤਰ ਲੈ ਕੇ ਉਸ ਨੂੰ ਸਿਨੇਮਾ ਘਰ ਜਾਂ ਹੋਰ ਮਾਧਿਅਮਾਂ ਨਾਲ ਦਹਾਕਿਆਂ ਤੱਕ ਲੈ ਜਾ ਪਾਉਣਗੇ।

ਸਕ੍ਰੀਨਿੰਗ ਕਮੇਟੀ ਦੇ ਦੁਆਰਾ ਦਿੱਤੇ ਗਏ ਸੁਝਾਅ, ਕੱਟ, ਡਾਇਲੌਗ, ਤਬਦੀਲੀ ਨਾਲ ਜੁੜੇ ਸੰਦਰਭ ਆਦਿ ਲੈ ਕੇ ਨਿਰਮਾਤਾਵਾਂ ਨੂੰ ਦਿੱਲੀ, ਮੁੰਬਈ ਨਹੀਂ ਜਾਣਾ ਪਵੇਗਾ ਅਤੇ ਚੰਡੀਗੜ੍ਹ ਦੇ ਪ੍ਰਮਾਣਨ ਦਫ਼ਤਰ ਨਾਲ ਹੀ ਉਨ੍ਹਾਂ ਨੂੰ ਜਲਦੀ ਪ੍ਰਦਰਸ਼ਨ ਲਈ ਅਨੁਮਤੀ ਮਿਲ ਸਕੇਗੀ। ਪੰਜਾਬੀ, ਹਰਿਆਣਵੀ, ਹਿਮਾਚਲੀ ਭਾਸ਼ਾ, ਜੰਮੂ ਤੇ ਕਸ਼ਮੀਰ ਦੀਆਂ ਵਿਭਿੰਨ ਬੋਲੀਆਂ, ਡਾਇਲੈਕਟ, ਵਿਭਾਸ਼ਾ ਵਿੱਚ ਬਣੀਆਂ ਫਿਲਮਾਂ ਲੋਕਾਂ ਤੱਕ ਅਸਾਨੀ ਨਾਲ ਬੋਰਡ ਦਫ਼ਤਰ ਦੀ ਜ਼ਰੂਰ ਰਸਮ ਪੂਰੀ ਕਰ ਕੇ ਰਿਲੀਜ਼ ਹੋ ਸਕਣਗੀਆਂ ਅਤੇ ਇਨ੍ਹਾਂ ਸਾਰੀਆਂ ਭਾਸ਼ਾਵਾਂ, ਬੋਲੀਆਂ ਦੇ ਫਿਲਮਾਂ ਨੂੰ ਨਵਾਂ ਅਤੇ ਵੱਡਾ ਦਰਸ਼ਕ ਭਾਈਚਾਰਾ ਉਪਲਬਧ ਹੋ ਸਕੇਗਾ। ਦੇਸ਼ ਵਿੱਚ ਅਤੇ ਖਾਸ ਤੌਰ ‘ਤੇ ਉੱਤਰ-ਭਾਰਤ ਦੇ ਇਸ ਹਿੱਸੇ ਵਿੱਚ ਚੰਡੀਗੜ੍ਹ ਦੇ ਆਸਪਾਸ ਸਾਰੀਆਂ ਤਰ੍ਹਾਂ ਦੀਆਂ ਲੋਕੇਸ਼ਨ ਅਤੇ ਸੁਵਿਧਾਵਾਂ ਉਪਲਬਧ ਹਨ ਜਿਸ ਨੂੰ ਦੇਖ ਕੇ ਫਿਲਮ ਨਿਰਮਾਤਾ ਇੱਥੇ ਦਾ ਰੁਖ ਕਰਦੇ ਸਨ। ਅਧਿਕ ਫਿਲਮਾਂ ਬਣਨ ਅਤੇ ਦਰਸ਼ਕਾਂ ਦਰਮਿਆਨ ਉਨ੍ਹਾਂ ਨੂੰ ਦੇਖਣ ਦੀ ਚਾਹਤ ਦੇ ਕਾਰਨ ਸਥਾਨਕ ਪ੍ਰਤਿਭਾਵਾਂ, ਕਲਾਕਾਰਾਂ, ਫਿਲਮ ਤਕਨੀਕ ਨਾਲ ਜੁੜੇ ਲੋਕਾਂ ਨੂੰ ਪ੍ਰੀ ਪ੍ਰੋਡਕਸ਼ਨ, ਪ੍ਰੋਡਕਸ਼ਨ ਅਤੇ ਪੋਸਟ ਪ੍ਰੋਡਕਸ਼ਨ ਨਾਲ ਜੁੜੇ ਸਾਰੇ ਪੜਾਵਾਂ ਵਿੱਚ ਰੋਜ਼ਗਾਰ ਮਿਲੇਗਾ ਅਤੇ ਪ੍ਰਤਿਭਾ ਦਿਖਾਉਣ ਦੀ ਸੰਭਾਵਨਾ ਵੀ ਵਧੇਗੀ। ਇਸ ਨਾਲ ਨਾ ਸਿਰਫ਼ ਉਦਯੋਗ ਫਲੇਗਾ – ਫੁੱਲੇਗਾ ਬਲਕਿ ਟੂਰਿਜ਼ਮ, ਆਵਾਜਾਈ, ਸਥਾਨਕ ਲੋਕਾਂ ਦੀ ਆਮਦਨ ਦੇ ਸਾਧਨ ਵੀ ਵਧਣਗੇ।

ਦੇਸ਼ ਅੱਜ ਆਡੀਓ-ਵਿਜ਼ੂਅਲ ਸਮੱਗਰੀ ਉਤਪਾਦਨ ਦਾ ਨਾ ਸਿਰਫ਼ ਵੱਡਾ ਕੇਂਦਰ ਹੈ ਬਲਕਿ ਜਨਸੰਖਿਆ ਦਾ ਦਾਇਰਾ ਅਤੇ ਵਿਵਿਧਤਾ ਦੇ ਚਲਦੇ ਬਹੁਤ ਸਾਰੀਆਂ ਨਵੀਆਂ ਸਮੱਗਰੀ ਦੀ ਖਪਤ ਅਤੇ ਵੱਡੇ ਦਰਸ਼ਕ ਵਰਗ ਦੀ ਗੁੰਜਾਇਸ਼ ਇੱਥੇ ਸਦਾ ਹੈ ਜਿਸ ਨੂੰ ਫਿਲਮ ਜਾਂ ਮਨੋਰੰਜਨ ਉਦਯੋਗ ਭਲੀ ਭਾਂਤੀ ਗਤੀ ਦੇ ਸਕਦਾ ਹੈ ਅਤੇ ਫਿਲਮ ਪ੍ਰਮਾਣਨ ਬੋਰਡ ਦਾ ਚੰਡੀਗੜ ਖੇਤਰੀ ਦਫ਼ਤਰ ਇਸ ਦਿਸ਼ਾ ਵਿੱਚ ਉਤਪ੍ਰੇਰਕ ਦਾ ਕਾਰਜ ਕਰੇਗਾ।

ਭਾਰਤ ਵਿੱਚ ਬਣੀਆਂ ਫਿਲਮਾਂ ਅਤੇ ਸਾਡਾ ਫਿਲਮ ਉਦਯੋਗ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਅਤੇ ਪ੍ਰਤੀ ਵਰ੍ਹੇ ਪੂਰੇ ਵਿਸ਼ਵ ਵਿੱਚ ਬਣਨ ਵਾਲੀਆਂ ਫਿਲਮਾਂ ਦੀ ਸੰਖਿਆ ਵਿੱਚ ਅੱਧੀ ਫਿਲਮਾਂ ਸਾਡੇ ਦੇਸ਼ ਦੀ ਹੁੰਦੀਆਂ ਹਨ ਜੋ ਦੱਸਦੀਆਂ ਹਨ ਕਿ ਇੱਥੋਂ ਦੇ ਦਰਸ਼ਕ 100 ਤੋਂ ਵੱਧ ਸਾਲਾਂ ਤੋਂ ਇਸ ਵਿਧਾ ਦਾ ਆਨੰਦ ਮਾਣ ਰਹੇ ਹਨ। ਫਿਲਮਾਂ ਦੇਖਣ ਸਾਡੇ ਸਮਾਜ ਦਾ ਅਭਿੰਨ ਹਿੱਸਾ ਰਹੇ ਹਨ। ਪੂਰੇ ਦੇਸ਼ ਵਿੱਚ ਸਿਨੇਮਾ ਘਰਾਂ ਦੀ ਸੰਖਿਆ ਵੀ ਵਿਸ਼ਵ ਦੇ ਕੁੱਲ ਸਿਨੇਮਾ ਘਰਾਂ ਦੇ ਅਨੁਪਾਤ ਵਿੱਚ ਸਭ ਤੋਂ ਅਧਿਕ ਹੈ। ਇੱਥੇ ਛੋਟੇ ਵੱਡੇ ਸਿੰਗਲ ਸਕ੍ਰੀਨ ਤੋਂ ਲੈ ਕੇ ਮਲਟੀਪਲੈਕਸ ਤੱਕ ਹਰ ਜਗ੍ਹਾ ਹਰ ਫਿਲਮ ਨੂੰ ਲੋੜੀਂਦਾ ਮਾਤਰਾ ਵਿੱਚ ਦਰਸ਼ਕ ਮਿਲ ਹੀ ਜਾਂਦੇ ਹਨ ਜੋ ਹਮੇਸ਼ਾ ਅਗਲੀ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਦੇ ਹਨ। ਇਹੀ ਸੰਭਾਵਨਾ ਫਿਲਮ ਉਦਯੋਗ ਨੂੰ ਹਮੇਸ਼ਾ ਪ੍ਰਸਾਰ ਦਿੰਦੀ ਆਈ ਹੈ ਜਿਸ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਹੋਣ ਵਾਲਾ ਫਿਲਮ ਪ੍ਰਮਾਣਨ ਬੋਰਡ ਦਾ ਦਫ਼ਤਰ ਵਿਸਤਾਰ ਦੇਵੇਗਾ।

ਸਥਾਨਕ ਕਲਾਕਾਰਾਂ ਅਤੇ ਫਿਲਮ ਵਿਧਾ ਨਾਲ ਜੁੜੇ ਲੋਕਾਂ ਨੂੰ ਫਿਲਮ ਦਾ ਪੂਰਾ ਸੰਸਾਰ ਇੱਕ ਵੱਡੇ ਬਜ਼ਾਰ ਅਤੇ ਬਿਜ਼ਨਸ ਦੇ ਰੂਪ ਵਿੱਚ ਵਿਸਤ੍ਰਿਤ ਆਕਾਸ਼ ਦੇਣ ਦਾ ਦੁਆਰ ਖੋਲ੍ਹੇ ਹੋਏ ਹੈ। ਕੁਝ ਦਿਨਾਂ ਜਾਂ ਹਫ਼ਤੇ ਤੱਕ ਚਲ ਕੇ ਫਿਲਮਾਂ ਆਪਣੀ ਲਾਗਤ ਦਾ ਖਰਚ ਕੱਢ ਕੇ ਚੰਗੀ ਕਮਾਈ ਦਿੰਦੀਆਂ ਹਨ ਜਿਸ ਨੂੰ ਹਰ ਫਿਲਮ ਕਲਾਕਾਰ ਇੱਕ ਅਵਸਰ ਦੇ ਰੂਪ ਵਿੱਚ ਦੇਖਦਾ ਹੈ। ਫਿਲਮਕਾਰ ਨੂੰ ਆਪਣੀ ਪ੍ਰਤਿਭਾ, ਸੋਚ, ਕਹਾਣੀ ਕਹਿਣ ਦਾ ਤਰੀਕਾ, ਨਵੇਂ ਮੁੱਦੇ ਤੇ ਪਰਿਵੇਸ਼ ਦਰਸ਼ਕਾਂ ਨੂੰ ਪਰੰਪਰਾਗਤ ਤਰੀਕੇ ਜਾਂ ਲੀਕ ਤੋਂ ਹਟ ਕੇ ਨਵਾਂ ਪਰੋਸਣ ਦਾ ਅਵਸਰ ਦੇ ਰਹੇ ਹਨ ਅਤੇ ਅਜਿਹੇ ਵਿੱਚ ਚੰਡੀਗੜ੍ਹ ਵਿੱਚ ਫਿਲਮ ਪ੍ਰਮਾਣਨ ਬੋਰਡ ਦਾ ਦਫ਼ਤਰ ਖੁਲਣ ਨਾਲ ਨਾ ਸਿਰਫ਼ ਸਮਾਂ ਅਤੇ ਸਾਧਨ ਦੀ ਬਚਤ ਹੋਵੇਗੀ ਬਲਕਿ ਫਿਲਮ ਉਦੋਯਗ ਨਾਲ ਜੁੜੇ ਲੋਕ ਪ੍ਰਮਾਣਨ ਦੀਆਂ ਰਸਮਾਂ ਤੁਰੰਤ ਤੇ ਸਟੀਕ ਤਰੀਕੇ ਨਾਲ ਨਿਪਟਾ ਪਾਉਣਗੇ।

2022-23 ਦੇ ਅੰਗੜੇ ਨੂੰ ਜੇਕਰ ਅਸੀਂ ਦੇਖੀਏ ਤਾਂ ਪਾਉਂਦੇ ਹਾਂ ਕਿ ਭਾਰਤ ਵਿੱਚ 18000 ਤੋਂ ਅਧਿਕ ਫਿਲਮਾਂ ਸੀਬੀਐੱਫਸੀ ਤੋਂ ਪ੍ਰਮਾਣਿਤ ਹੋ ਕੇ ਪ੍ਰਦਰਸ਼ਿਤ ਹੋਈਆਂ ਜਿਸ ਵਿੱਚ ਭਾਰਤੀ ਅਤੇ ਵਿਦੇਸ਼ੀ ਲੰਮੀ ਅਤੇ ਛੋਟੀ ਫਿਲਮਾਂ ਸ਼ਾਮਲ ਹਨ। ਵਰ੍ਹੇ 2023-24 ਦੇ ਦੌਰਾਨ ਰਿਲੀਜ਼ ਹੋਣ ਵਾਲੀ ਫਿਲਮਾਂ ਦੀ ਸੰਖਿਆ 16000 ਤੋਂ ਅਧਿਕ ਰਹੀ। ਉੱਤਰ-ਭਾਰਤ ਦੇ ਦਿੱਲੀ ਖੇਤਰੀ ਦਫ਼ਤਰ ਤੋਂ ਫਿਲਮ ਪ੍ਰਮਾਣਨ ਬੋਰਡ ਨੇ ਵਰ੍ਹੇ 2023-24 ਵਿੱਚ 1000 ਤੋਂ ਅਧਿਕ ਫਿਲਮਾਂ ਨੂੰ ਸਰਟੀਫਿਕੇਟ ਦਿੱਤਾ ਜਦਕਿ ਉਸ ਤੋਂ ਪਹਿਲਾਂ 2022-23 ਵਿੱਚ 963 ਫਿਲਮਾਂ ਨੂੰ ਦਿੱਲੀ ਤੋਂ ਪ੍ਰਮਾਣ ਪੱਤਰ ਦਿੱਤਾ ਗਿਆ ਸੀ। ਚੰਡੀਗੜ੍ਹ ਵਿੱਚ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦਾ ਪ੍ਰੋਗਰਾਮ ਸਥਾਪਿਤ ਹੋਣ ਨਾਲ ਇਹ ਸੰਖਿਆ ਪ੍ਰਤੀ ਵਰ੍ਹੇ ਵਧੇਗੀ ਅਤੇ ਸਥਾਨਕ ਭਾਸ਼ਾ ਤੇ ਬੋਲੀਆਂ ਵਿੱਚ ਨਾ ਸਿਰਫ਼ ਚੰਗੀ ਗੁਣਵੱਤਾ ਵਾਲੀਆਂ ਫਿਲਮਾਂ ਬਣਨ ਦੀ ਸੰਭਾਵਨਾ ਵਧੇਗੀ ਬਲਕਿ ਇਨ੍ਹਾਂ ਦੀ ਸੰਖਿਆ ਵਿੱਚ ਵੀ ਵਿਸਤਾਰ ਹੋਵੇਗਾ।

ਫਿਲਮ ਪ੍ਰਮਾਣਨ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਹਨ ਜੋ 2017 ਤੋਂ ਕੰਮ ਕਰ ਰਹੇ ਹਨ ਅਤੇ ਵਿਭਿੰਨ ਖੇਤਰੀ ਦਫ਼ਤਰ ਦੇ ਮੈਂਬਰ ਤੇ ਸਲਾਹਕਾਰ ਪੈਨਲ ਵਿਚਾਰ-ਵਟਾਂਦਰਾ ਕਰਕੇਸ ਫਿਲਮਾਂ ਦਾ ਪਰੀਖਣ ਕਰਕੇ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਪੂਰੀ ਕਰਦੇ ਹਨ।

ਫਿਲਮ ਨਿਰਮਾਤਾ, ਵਿਤਰਕ, ਪ੍ਰਦਰਸ਼ਕ, ਆਵੇਦਨ ਦੇ ਬਾਅਦ ਲੋੜੀਂਦਾ ਪ੍ਰਮਣ ਪੱਤਰ ਨਾ ਮਿਲਣ ‘ਤੇ 30 ਦਿਨ ਦੇ ਅੰਦਰ ਅਪੀਲ ਕਰ ਸਕਦਾ ਹੈ ਅਤੇ ਇਸ ਲਈ ਉਸ ਨੂੰ ਨਿਰਧਾਰਿਤ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ। ਅਪੀਲੀ ਟ੍ਰਿਬਿਊਨਲ ਵਿੱਚ ਇੱਕ ਚੇਅਰਮੈਨ ਅਤੇ ਵੱਧ ਤੋਂ ਵੱਧ ਚਾਰ ਮੈਂਬਰ ਹੁੰਦੇ ਹਨ ਅਤੇ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਹੁਕਮ ਜਾਰੀ ਕਰਦੇ ਹਨ। ਚੰਡੀਗੜ੍ਹ ਵਿੱਚ ਸਥਾਪਿਤ ਹੋਣ ਵਾਲੇ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦਫ਼ਤਰ ਵਿੱਚ ਵੀ ਇਹੀ ਪ੍ਰਕਿਰਿਆ ਅਪਣਾਈ ਜਾਵੇਗੀ ਜਿਸ ਨਾਲ ਇਸ ਖੇਤਰ ਵਿੱਚ ਬਣੀਆਂ ਫਿਲਮਾਂ ਦੇ ਸਰਟੀਫਿਕੇਟ ਤੇ ਸੁਣਵਾਈ ਦਾ ਸਮਾਧਾਨ ਜਲਦ ਹੀ ਸੰਭਵ ਹੋ ਸਕੇਗਾ।

ਇਹ ਦਫ਼ਤਰ ਫਿਲਮ ਪਾਇਰੇਸੀ ਨਾਲ ਜੁੜੇ ਅਪਰਾਧਾਂ ‘ਤੇ ਵੀ ਨਜ਼ਰ ਰੱਖੇਗਾ। ਸਿਨੇਮੈਟੋਗ੍ਰਾਪੀ ਐਕਟ ਦੇ ਤਹਿਤ ਕੇਂਦਰੀ ਪ੍ਰਮਾਣਨ ਬੋਰਡ ਵਿੱਚ ਨੋਡਲ ਅਧਿਕਾਰੀ ਦੀ ਵਿਵਸਥਾ ਕੀਤੀ ਗਈ ਹੈ ਜੋ ਪਾਇਰੇਸੀ ਨਾਲ ਜੁੜੀਆਂ ਸ਼ਿਕਾਇਤਾਂ ‘ਤੇ ਨੋਟਿਸ ਲੈ ਕੇ ਕਾਰਵਾਈ ਕਰਦੇ ਹਨ ਅਤੇ ਚੰਡੀਗੜ੍ਹ ਵਿੱਚ ਸਥਾਪਿਤ ਹੋਣ ਵਾਲਾ ਇਹ ਦਫ਼ਤਰ ਉੱਤਰ-ਭਾਰਤ ਦੇ ਇਨ੍ਹਾਂ ਪ੍ਰਦੇਸ਼ਾਂ ਵਿੱਚ ਪਾਇਰੇਸੀ ‘ਤੇ ਲਗਾਮ ਲਗਾਉਣ ਲਈ ਸਰਗਰਮ ਹੋਵੇਗਾ। ਕੇਂਦਰੀ ਫਿਲਮ ਪ੍ਰਮਾਣਨ ਬੋਰਡ ਨੇ ਔਨਲਾਈਨ ਆਵੇਦਨ ਦੀ ਵੀ ਵਿਵਸਥਾ ਕਰ ਰੱਖੀ ਹੈ ਜਿਸ ਦੇ ਤਹਿਤ ਆਵੇਦਕ ਆਪਣੀ ਜਾਣਕਾਰੀ, ਬਿਜ਼ਨਸ ਦਾ ਸਥਾਨ ਅਤੇ ਜ਼ਰੂਰੀ ਦਸਤਾਵੇਜ਼ ਈ-ਸਿਨੇਮਾ ਪ੍ਰਮਾਣ ਦੇ ਜ਼ਰੀਏ ਕਰ ਸਕਦਾ ਹੈ ਜਿਸ ਨੂੰ ਚੰਡੀਗੜ ਦਾ ਇਹ ਦਫ਼ਤਰ ਪ੍ਰਕਿਰਿਆ ਨੂੰ ਤੇਜ਼ ਕਰਕੇ ਜਲਦੀ ਹੀ ਸਰਟੀਫਿਕੇਟ ਦੇ ਸਕੇਗਾ।

ਉੱਤਰ-ਭਾਰਤ ਦਾ ਇਹ ਖੇਤਰ ਨਾਮੀ ਕਲਾਕਾਰਾਂ, ਨਿਰਦੇਸ਼ਕਾਂ, ਸੰਗੀਤਕਾਰਾਂ, ਲੇਖਕਾਂ ਦੀ ਧਰਤੀ ਹੈ ਜਿੱਥੇ ਪ੍ਰਤਿਭਾ ਅਤੇ ਸਮਰੱਥ ਦੀ ਕੋਈ ਕਮੀ ਨਹੀਂ ਹੈ। ਫਿਲਮ ਪ੍ਰਮਾਣਨ ਬੋਰਡ ਦਫ਼ਤਰ ਦੀ ਚੰਡੀਗੜ੍ਹ ਵਿੱਚ ਉਪਸਥਿਤ ਫਿਲਮਾਂ ਨੂੰ ਪ੍ਰੋਤਸਾਹਿਤ ਕਰਨ ਦੀ ਸਰਕਾਰ ਦੀ ਨੀਤੀ, ਸਸਤੀਆਂ ਦਰਾਂ ‘ਤੇ ਫਿਲਮ ਨਿਰਮਾਣ ਦੇ ਲਈ। ਲੋਨ ਦੀ ਉਪਲਬਧਤਾ, ਫਿਲਮ ਬਜਟ ਦਾ ਉਪਯੋਗ ਤੇ ਨਿਸ਼ਚਿਤ ਸਮੇਂ-ਸੀਮਾਂ ਦੇ ਅੰਦਰ ਫਿਲਮ ਬਣਨ ਦੀ ਪ੍ਰਕਿਰਿਆ ਅਤੇ ਅੰਤ ਵਿੱਚ ਇਸ ਦਾ ਪ੍ਰਮਾਣੀਕਰਣ ਹੋਣ ਦੀ ਸੁਲਭਤਾ ਨਿਸ਼ਚਿਤ ਤੌਰ ‘ਤੇ ਇਸ ਉਦਯੋਗ ਨੂੰ ਉੱਤਰ-ਭਾਰਤ ਵਿੱਚ ਵਿਸ਼ੇਸ਼ ਕਰਕੇ ਵਿਸਤਾਰ ਦੇਵੇਗਾ ਅਤੇ ਦਰਸ਼ਕਾਂ ਨੂੰ ਨੂਤਨ ਸਮੱਗਰੀ ਮਿਲ ਸਕੇਗੀ ਜੋ ਸੂਚਨਾ ਗਿਆਨ ਅਤੇ ਸਾਰਥਕ ਮਨੋਰੰਜਨ ਨਾਲ ਭਰਪੂਰ ਹੋਵੇਗੀ।                                                        (fearure pic credit-Chandigarh Today)


Ashutosh*ਡਾ. ਆਸ਼ੁਤੋਸ਼ ਮਿਸ਼ਰਾ, ਪ੍ਰੋਫੈਸਰ ਅਤੇ ਡੀਨ, ਚਿੱਤਕਾਰਾ ਸਕੂਲ ਆਵ੍ ਮਾਸ ਕਮਿਊਨਿਕੇਸ਼ਨ (ਚਿਤਕਾਰਾ ਯੂਨੀਵਰਿਸਟੀ )ਪੰਜਾਬ
25 ਸਾਲਾਂ ਤੋਂ ਅਧਿਕ ਅਨੁਭਵ ਵਾਲੇ ਮੀਡੀਆ ਵਿਸ਼ੇ ਦੇ ਅਧਿਆਪਕ। 2 ਦਹਾਕਿਆਂ ਤੋਂ ਅਧਿਕ ਸਮੇਂ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਲਈ ਕੈਜ਼ੁਅਲ ਨਿਊਜ਼ ਰੀਡਰ ਦੇ ਰੂਪ ਵਿੱਚ ਸੇਵਾ ਪ੍ਰਦਾਨ ਕੀਤੀ

You might also like

Comments are closed.