ਰਾਜਪਾਲ ਸ਼੍ਰੀ ਪੁਰੋਹਿਤ ਨੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਤਹਿਤ ਆਈਈਸੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਸਰਕਾਰ ਦੀ ਸਭ ਤੋਂ ਵੱਡੀ ਆਊਟਰੀਚ ਪਹਿਲ ਨੇ ਪੰਜਾਬ ਵਿੱਚ ਉਡਾਣ ਭਰੀ: 'ਵਿਕਸਿਤ ਭਾਰਤ ਸੰਕਲਪ ਯਾਤਰਾ' ਚੰਡੀਗੜ੍ਹ ਤੋਂ ਲਾਂਚ ਹੋਈ
ਚੰਡੀਗੜ੍ਹ, ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿਆਪੀ ਆਊਟਰੀਚ ਪਹਿਲ, ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਨੇ ਪੰਜਾਬ ਵਿੱਚ ਆਪਣੀ ਸ਼ੁਰੂਆਤ ਦੇ ਨਾਲ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਰਾਜ ਭਵਨ ਤੋਂ ਸ਼ੁਰੂ ਹੋਈ ਇਸ ਯਾਤਰਾ ਨੂੰ ਰਸਮੀ ਤੌਰ ‘ਤੇ ਮਾਣਯੋਗ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪਹਿਲ, ਜੋ ਕਿ 15 ਨਵੰਬਰ, 2023 ਨੂੰ ਖੁੰਟੀ, ਝਾਰਖੰਡ ਤੋਂ ਸ਼ੁਰੂ ਹੋਈ ਸੀ, ਅਤੇ ਕਬਾਇਲੀ ਖੇਤਰਾਂ ਨੂੰ ਸਮਰਪਿਤ ਹੈ, ਹੁਣ ਪੂਰੇ ਦੇਸ਼ ਵਿੱਚ ਫੈਲ ਗਈ ਹੈ।
ਇਹ ਯਾਤਰਾ ਭਾਰਤ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਆਊਟਰੀਚ ਪਹਿਲ ਹੈ। ਸਮਾਵੇਸ਼ੀ ਵਿਕਾਸ ਦੇ ਦ੍ਰਿਸ਼ਟੀਕੋਣ ਵਿੱਚ ਨਿਹਿਤ, ਇਸਦਾ ਨਿਰੰਤਰ ਲਕਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਯੋਜਨਾਵਾਂ ਦੇ ਲਾਭ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਸਕਣ, ਜਿਸ ਨਾਲ 100% ਕਵਰੇਜ ਪ੍ਰਾਪਤ ਕੀਤੀ ਜਾ ਸਕੇ। ਇਹ ਯਾਤਰਾ ਵਿਆਪਕ ਪਹੁੰਚ, ਸੂਚਨਾ ਦੇ ਪ੍ਰਸਾਰ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੇ ਮਾਧਿਅਮ ਨਾਲ ਇਸ ਉਦੇਸ਼ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ।
ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਵੈਨਾਂ ਦੁਆਰਾ ਪ੍ਰਦਾਨ ਕੀਤੀ ਗਈ ਸੁਵਿਧਾ ਦੁਆਰਾ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੁਆਰਾ ਵਿਕਸਿਤ ਕੀਤੇ ਗਏ ਇੱਕ ਪੋਰਟਲ ‘ਤੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਬਾਰੇ ਰੀਅਲ-ਟਾਈਮ ਡੇਟਾ ਯੋਜਨਾਬੱਧ ਢੰਗ ਨਾਲ ਕੈਪਚਰ ਕੀਤਾ ਜਾਂਦਾ ਹੈ। ਕੁੱਲ 116 ਵੈਨਾਂ ਪੰਜਾਬ ਨੂੰ ਕਵਰ ਕਰਨ ਲਈ ਤਿਆਰ ਹਨ, ਜਿਨ੍ਹਾਂ ਵਿੱਚੋਂ 3 ਪਹਿਲਾਂ ਹੀ ਐੱਸਏਐੱਸ ਨਗਰ ਜ਼ਿਲ੍ਹੇ ਵਿੱਚ ਅਤੇ 6 ਹੋਰ ਵੈਨਾਂ ਰੂਪਨਗਰ ਜ਼ਿਲ੍ਹੇ ਵਿੱਚ ਤੈਨਾਤ ਹਨ। ਬਾਕੀ ਬਚੀਆਂ ਵੈਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪੜਾਅਵਾਰ ਢੰਗ ਨਾਲ ਲਾਂਚ ਕੀਤਾ ਜਾਵੇਗਾ, ਜਿਸ ਨਾਲ ਲਗਭਗ 13,000 ਗ੍ਰਾਮ ਪੰਚਾਇਤਾਂ ਅਤੇ ਲਗਭਗ 400 ਸ਼ਹਿਰੀ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। ਹਰ ਦਿਨ, ਇਹ ਵੈਨਾਂ ਪ੍ਰਮੁੱਖ ਥਾਵਾਂ ‘ਤੇ ਸਿਹਤ ਕੈਂਪਾਂ, ਆਧਾਰ ਨਾਮਾਂਕਣ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਸੁਵਿਧਾ ਮੁਹੱਈਆ ਕਰਨ ਲਈ ਦੋ ਵਾਰ ਰੁਕਣਗੀਆਂ।
ਜਿਵੇਂ ਜਿਵੇਂ ਵਿਕਸਿਤ ਭਾਰਤ ਸੰਕਲਪ ਯਾਤਰਾ ਪੰਜਾਬ ਭਰ ਵਿੱਚ ਫੈਲ ਰਹੀ ਹੈ, ਇਹ ਇੱਕ ਪਰਿਵਰਤਨਸ਼ੀਲ ਸ਼ਕਤੀ ਬਣਨ ਲਈ ਤਿਆਰ ਹੈ, ਜੋ ਸਰਕਾਰੀ ਪਹਿਲਾਂ ਦੇ ਦੂਰਗਾਮੀ ਪ੍ਰਭਾਵ ਨੂੰ ਯਕੀਨੀ ਬਣਾਉਂਦਾ ਹੈ ਅਤੇ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਨਾਗਰਿਕਾਂ ਵਿੱਚ ਸਰਗਰਮ ਭਾਗੀਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਮਹੱਤਵਪੂਰਨ ਯਾਤਰਾ ਸਾਰਿਆਂ ਲਈ ਬਰਾਬਰੀ ਵਾਲੇ ਅਤੇ ਸਮ੍ਰਿੱਧ ਭਾਰਤ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਵਿਕਾਸ ਵੱਲ ਇੱਕ ਬਹੁਪੱਖੀ ਪਹੁੰਚ ਦੇ ਰੂਪ ਵਿੱਚ ਤਿਆਰ ਕੀਤੀ ਗਈ, ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣਾ ਹੈ, ਜਿਸ ਵਿੱਚ ਸਮਾਵੇਸ਼ੀ ਵਿਕਾਸ ਲਈ ਇੱਕ ਠੋਸ ਯਤਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਜ਼ਮੀਨੀ ਗਤੀਵਿਧੀਆਂ ਵਿੱਚ ਵਿਭਿੰਨ ਜਨ ਭਾਗੀਦਾਰੀ ਈਵੈਂਟਸ, ਜਿਵੇਂ ਕਿ ਲਾਭਾਰਥੀਆਂ ਨਾਲ ਗੱਲਬਾਤ, ਗ੍ਰਾਮ ਪੰਚਾਇਤ ਦੀਆਂ ਪ੍ਰਾਪਤੀਆਂ ਦਾ ਜਸ਼ਨ, ਮੌਕੇ ‘ਤੇ ਕੁਇਜ਼ ਮੁਕਾਬਲੇ ਅਤੇ ਸਿਹਤ ਕੈਂਪ ਆਦਿ ਸ਼ਾਮਲ ਹੋਣਗੇ।
ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮੁੱਖ ਲਕਸ਼ ਵਿਆਪਕ ਸਵੱਛਤਾ, ਵਿੱਤੀ ਸੇਵਾਵਾਂ, ਬਿਜਲੀ, ਆਵਾਸ ਆਦਿ ਸੰਬੰਧੀ ਭਲਾਈ ਸਕੀਮਾਂ ਦੇ ਲਾਭਾਂ ਦੀ ਡਿਲੀਵਰੀ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਸੁਵਿਧਾ ਪ੍ਰਦਾਨ ਕਰਨਾ ਹੈ। ਪ੍ਰਮੁੱਖ ਯੋਜਨਾਵਾਂ ਵਿੱਚ ਆਯੁਸ਼ਮਾਨ ਭਾਰਤ, ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ਅਤੇ ਪੀਐੱਮ ਆਵਾਸ ਯੋਜਨਾ ਸ਼ਾਮਲ ਹਨ।
#ViksitBharatSankalpYatra
#PMModi
#GuvPurohit
#BanwarilalPurohit
Comments are closed.