News around you

ਕਿਸਾਨਾਂ ਨੂੰ ਅਪੀਲ: ਵਰਖਾ ਦੌਰਾਨ ਯੂਰੀਆ ਖਾਦ ਖੇਤਾਂ ਵਿੱਚ ਨਾ ਪਾਈ ਜਾਵੇ-ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ

70

ਐਸ.ਏ.ਐਸ.ਨਗਰ: ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਾੜ੍ਹੀ ਦੀਆਂ ਫਸਲਾਂ ਲਈ ਯੂਰੀਆ ਦੀ ਵਰਤੋਂ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਕੀਤੀ ਗਈ ਮਾਤਰਾ ਅਨੁਸਾਰ ਹੀ ਕੀਤੀ ਜਾਵੇ ।
ਉਨ੍ਹਾਂ ਵੱਲੋ  ਖਾਦ ਵਿਕਰੇਤਾਵਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਆਪਣੀਆਂ ਦੁਕਾਨਾਂ ਦੇ ਅੱਗੇ ਖਾਦਾਂ ਦੇ ਰੇਟ ਅਤੇ ਸਟਾਕ ਨੂੰ ਦਰਸਾਉਂਦਾ ਸਟਾਕ ਬੋਰਡ ਜ਼ਰੂਰ ਲਗਾਉਣ, ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਖਰੀਦ ਸਮੇਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਬਿਨਾਂ ਪੱਕੇ ਬਿੱਲ ਤੋਂ ਖਾਦ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਉਹ ਜਦ ਵੀ ਖੇਤੀਬਾੜੀ ਸਬੰਧਤ ਕਿਸੇ ਵੀ ਖੇਤੀ ਸਮੱਗਰੀ ਦੀ ਖਰੀਦ ਕਰਨ, ਤਾਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਅਤੇ ਜਦ ਤੱਕ ਵਰਖਾ ਰੁਕ ਨਹੀਂ ਜਾਂਦੀ ਯੂਰੀਆ ਖਾਦ ਖੇਤਾਂ ਵਿੱਚ ਨਾ ਪਾਈ ਜਾਵੇ ਕਿਉਂਕਿ ਇਹ ਖਾਦ ਬਹੁਤ ਜਲਦ ਪਾਣੀ ਵਿੱਚ ਘੁਲ ਕੇ ਬੂਟੇ ਦੀ ਜੜ੍ਹ ਤੋਂ ਡੂੰਘੀ ਚਲੀ ਜਾਂਦੀ ਹੈ ਜਿਸ ਦਾ ਫਾਇਦਾ ਕਣਕ ਦੀ ਫ਼ਸਲ ਨੂੰ ਨਹੀ ਹੁੰਦਾ। ਉਨ੍ਹਾਂ ਦੱਸਿਆ ਕਿ ਐਨ ਐਫ ਐਲ ਦੇ ਏਰੀਆ ਇੰਚਾਰਜ ਮੋਹਾਲੀ ਗਗਨਦੀਪ ਸਿੰਘ ਮਨਹਾਸ ਨਾਲ ਜਿਲੇ ਵਿੱਚ ਸਪਲਾਈ ਹੋ ਰਹੀ ਯੂਰੀਆ ਸਬੰਧੀ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਵੱਲੋ ਦੱਸਿਆ ਗਿਆ  ਕੱਲ ਵੀ ਐਨ ਐਫ਼ ਐਲ ਵੱਲੋ 162 ਮੀ.ਟਨ ਯੂਰੀਏ ਦੀ ਸਪਲਾਈ ਕੀਤੀ ਗਈ ਹੈ ਅਤੇ ਜਿਲੇ ਲਈ ਹੋਰ ਵੀ 300 ਮੀ ਟਨ ਯੂਰੀਏ ਦਾ ਆਰਡਰ ਦਿੱਤਾ ਹੋਇਆ ਹੈ, ਜਿਸ ਦੀ ਸਪਲਾਈ ਵੀ ਜਲਦੀ ਹੋ ਜਾਵੇਗੀ। ਇਸ ਤੋਂ ਇਲਾਵਾ 280 ਮੀ ਟਨ ਯੂਰੀਆ ਖਾਦ ਦੀ ਮਾਰਕਫੈਡ ਵੱਲੋ ਸਪਲਾਈ ਹੋ ਰਹੀ ਹੈ । ਆਈ ਪੀ ਐਲ ਕੰਪਨੀ ਦਾ ਰੈਕ ਆਉਣ ਵਾਲੇ ਦਿਨਾਂ ਵਿੱਚ ਰੋਪੜ ਲੱਗ ਰਿਹਾ ਹੈ, ਜਿਸਦੀ ਸਪਲਾਈ ਮੋਹਾਲੀ ਜ਼ਿਲ੍ਹੇ ਵਿੱਚ ਹੋਣ ਦੀ ਸੰਭਾਵਨਾ ਹੈ। ਸਹਿਕਾਰਤਾ ਵਿਭਾਗ, ਮਾਰਕਫੈਡ ਅਤੇ ਇਫਕੋ ਨੂੰ ਵੀ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ।                                    (ਡੀ ਪੀ ਆਰ ਦੇ ਇੰਪੁੱਟ ਨਾਲ)


Discover more from News On Radar India

Subscribe to get the latest posts sent to your email.

Comments are closed.